Punjabi

0 Likes     0 Followers     1 Subscribers

Sign up / Log in to like, follow, recommend and subscribe!

Recommendations


Episodes

Date Title & Description Contributors
2024-04-19

  ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਅਪ੍ਰੈਲ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
2024-04-19

  ਪੰਜਾਬੀ ਡਾਇਸਪੋਰਾ: ਇੰਗਲੈਂਡ ਦੇ ਅਰਮਾਨ ਸਿੰਘ ਕਤਲ ਮੁਕੱਦਮੇ ਵਿਚ 5 ਭਾਰਤੀ ਨੌਜਵਾਨ ਦੋਸ਼ੀ

ਇੰਗਲੈਂਡ ਵਿੱਚ 5 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਸਮਿਥਵਿਕ ਸ਼ਹਿਰ ਦੇ ਵਾਸੀ ਅਰਮਾਨ ਸਿੰਘ ਦੇ 21 ਅਗਸਤ 2023 ਨੂੰ ਬੇਰਹਿਮੀ ਨਾਲ ਕੀਤੇ ਕਤਲ ਲਈ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ 4 ਨੌਜਵਾਨਾਂ ਨੂੰ 28-28 ਸਾਲ ਅਤੇ ਇਕ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ, ਪੂਰਾ ਵੇਰਵਾ ਜਾਣਨ ਲਈ ਸੁਣੋ ਇਸ ਹਫਤੇ ਦੀ ਡਾਇਸਪੋਰਾ ਰਿਪੋਰਟ....
2024-04-19

  ਬਾਲੀਵੁੱਡ ਗੱਪ-ਸ਼ੱਪ: ਚਮਕੀਲਾ ਦੀ ਫੈਨ ਹੋਈ ਸ਼੍ਰੀਦੇਵੀ ਉਸ ਨਾਲ ਇੱਕ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਸੀ

1980ਵਿਆਂ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਇੱਕ ਦੋਸਤ ਸਵਰਨ ਸਿਵੀਆ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਮਸ਼ਹੂਰ ਫਿਲਮੀ ਅਦਾਕਾਰਾ ਸ਼੍ਰੀਦੇਵੀ ਵੀ ਚਮਕੀਲਾ ਤੋਂ ਬਹੁਤ ਪ੍ਰਭਾਵਤ ਸੀ ਅਤੇ ਉਸ ਨੇ ਚਮਕੀਲਾ ਨੂੰ ਆਪਣੇ ਨਾਲ ਇੱਕ ਫਿਲਮ ਕਰਨ ਲਈ ਵੀ ਕਿਹਾ ਸੀ। ਪਰ ਹਿੰਦੀ ਨਾ ਬੋਲ ਸਕਣ ਕਾਰਨ ਚਮਕੀਲਾ ਨੇ ਇਹ ਪੇਸ਼ਕਸ਼ ਵਾਪਸ ਕਰ ਦਿੱਤੀ ਸੀ। ਅਜਿਹੀਆਂ ਹੋਰ ਬਹਤ ਸਾਰੀਆਂ ਫਿਲਮੀ ਖਬਰਾਂ ਜਾਨਣ ਲਈ ਸੁਣੋਂ ਸਾਡੀ ਬਾਲੀਵੁੱਡ ਖਬਰਸਾਰ।
2024-04-19

  'ਨਸ਼ੇ ਵਿਰੁੱਧ ਜੰਗ': ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਹੁੰਦੀਆਂ ਕੋਸ਼ਿਸ਼ਾਂ

ਨਸ਼ੀਲੇ ਪਦਾਰਥਾਂ ਦੀ ਵਰਤੋਂ ਇੱਕ ਵਿਸ਼ਵ-ਵਿਆਪੀ ਸਮੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ 1971 ਵਿੱਚ ਇੱਕ ਕਾਨੂੰਨ 'ਤੇ ਦਸਤਖ਼ਤ ਕਰਦਿਆਂ ਨਸ਼ੀਲੇ ਪਦਾਰਥਾਂ ਨੂੰ ਲੋਕਾਂ ਦੇ ਪਹਿਲੇ ਨੰਬਰ ਦੇ ਦੁਸ਼ਮਣ ਵਜੋਂ ਐਲਾਨਿਆ ਸੀ। ਇਕੱਲਾ ਅਮਰੀਕਾ ਹੀ ਨਹੀਂ ਬਲਕਿ ਆਸਟ੍ਰੇਲੀਆ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਇਹਨਾਂ ਦੀ ਵਰਤੋਂ ਖਿਲਾਫ ਲੜਾਈ ਲੜੀ ਜਾ ਰਹੀ ਹੈ।
2024-04-18

  ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਅਪ੍ਰੈਲ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
2024-04-18

  ਐਨਜ਼ੈਕ ਡੇਅ ਸਮਾਗਮ ’ਚ ਹੁੰਦੀ ਸਿੱਖ ਪਰੇਡ ਲਈ ਤਿਆਰੀਆਂ ਜਾਰੀ

ਆਸਟ੍ਰੇਲੀਆ ਵਿੱਚ ਹਰ ਸਾਲ 25 ਅਪ੍ਰੈਲ ਨੂੰ ‘ਐਨਜ਼ੈਕ ਡੇਅ’ ਮਨਾਇਆ ਜਾਂਦਾ ਹੈ। ਅਜਿਹਾ ਰਾਸ਼ਟਰੀ ਦਿਨ ਜੋ ਉਨ੍ਹਾਂ ਸਾਰੇ ਆਸਟ੍ਰੇਲੀਅਨਾਂ ਅਤੇ ਨਿਊਜ਼ੀਲੈਂਡ ਦੇ ਲੋਕਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਪਹਿਲੀ ਵਿਸ਼ਵ ਜੰਗ ਸਮੇਤ ਹੋਰ ਯੁੱਧਾਂ, ਸੰਘਰਸ਼ਾਂ, ਅਤੇ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਆਉ ਜਾਣੀਏ ਕਿ ਤਕਰੀਬਨ ਇੱਕ ਦਹਾਕੇ ਤੋਂ ਕਿਸ ਤਰ੍ਹਾਂ ਐਨਜ਼ੈਕ ਡੇਅ ਵਾਲੇ ਦਿਨ ਵਿਸ਼ੇਸ਼ ਪਰੇਡ ਰਾਹੀਂ ਸਾਬਕਾ ਸਿੱਖ ਸੈਨਿਕ ਅਤੇ ਉਨ੍ਹਾਂ ...
2024-04-17

  ਆਸਟ੍ਰੇਲੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਨੇ ਜਿੱਤੇ ਸੋਨੇ-ਚਾਂਦੀ ਦੇ ਤਗਮੇ

ਐਡੀਲੇਡ ਵਿੱਚ ਹੋਈ ਆਸਟ੍ਰੇਲੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਐਥਲੀਟਸ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਨੇ ਪੋਲ ਵਾਲਟ ਮੁਕਾਬਲੇ ਵਿੱਚ ਇੱਕ ਸੋਨੇ ਅਤੇ ਦੋ ਚਾਂਦੀ ਦੇ ਤਗਮੇ ਹਾਸਿਲ ਕੀਤੇ ਹਨ।
2024-04-17

  ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਅਪ੍ਰੈਲ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
2024-04-17

  ਪਾਕਿਸਤਾਨ ਡਾਇਰੀ: ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਦਾ ਗੋਲੀਆਂ ਮਾਰਕੇ ਕਤਲ, ਜਾਂਚ ਜਾਰੀ

ਪਾਕਿਸਤਾਨੀ ਅਧਿਕਾਰੀ 2013 ਵਿੱਚ ਲਾਹੌਰ ਦੀ ਜੇਲ੍ਹ ਵਿੱਚ ਬੰਦ ਭਾਰਤੀ ਜਾਸੂਸ ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਵਿਅਕਤੀ ਦੀ ਕਥਿਤ ਤੌਰ ਉੱਤੇ ਗੋਲੀ ਮਾਰ ਕੇ ਹੋਈ ਮੌਤ ਦੀ ਜਾਂਚ ਕਰ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮੀਡਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪਾਕਿਸਤਾਨੀ ਨਾਗਰਿਕ ਦੀ ਮੌਤ ਪਿੱਛੇ ਭਾਰਤ ਦਾ ਹੱਥ ਹੋਣ ਦਾ ਸ਼ੱਕ ਹੈ।
2024-04-17

  University of Wollongong to open a new teaching campus in India - ਵੂਲੋਂਗੌਂਗ ਯੂਨੀਵਰਸਿਟੀ ਖੋਲੇਗੀ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ

While speaking with SBS Punjabi, Dr. Patricia Davidson, Vice-Chancellor and President of the University of Wollongong, emphasized that the university consistently welcomes numerous hardworking and law-abiding students from India each year. Furthermore,...