ਮਨੋਵਿਗਿਆਨੀ ਪ੍ਰੋਫੈਸਰ ਬਲਜਿੰਦਰ ਕੌਰ ਸਾਹਦਰਾ ਮਾਨਸਿਕ ਤੰਦਰੁਸਤੀ ਦਾ ਸਰੀਰਕ ਖੁਸ਼ਹਾਲੀ ਉੱਪਰ ਪ੍ਰਭਾਵ ਸਮਝਾਉਂਦੇ ਹੋਏ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਮਾਨਸਿਕ ਰੋਗਾਂ ਦੀ ਗੱਲ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕੇ ਸਹੀ ਸਮਝ ਤੋਂ ਬਿਨਾ ਦੂਜਿਆਂ ਦੇ ਦੁੱਖਾਂ ਨੂੰ ਹੱਲ ਕਰਨ ਵਿੱਚ ਹਮਦਰਦੀ ਬੇਅਸਰ ਜਾਂ ਨੁਕਸਾਨਦਈ ਹੋ ਸਕਦੀ ਹੈ। ਪਰ ਮਾਨਸਿਕ ਸਿਹਤ ਦੀ ਕਿਸ ਤਰ੍ਹਾਂ ਸੰਭਾਲ ਕੀਤੀ ਜਾਵੇ? ਪੂਰੀ ਗੱਲਬਾਤ ਪੌਡਕਾਸਟ ਲਿੰਕ ਰਾਹੀਂ ਸੁਣੀ ਜਾ ਸਕਦੀ ਹੈ