ਦੁਨੀਆ ਭਰ ਦੀ ਨਾਨਕ ਨਾਮ ਲੇਵਾ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇੱਕ ਮਹਾਨ ਧਾਰਮਿਕ ਖੋਜਕਾਰ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਦ, ਯੋਗ, ਪੁਰਾਣ, ਸ਼ਾਸਤਰ ਅਤੇ ਹੋਰ ਧਰਮ ਗ੍ਰੰਥਾਂ ਦਾ ਵੀ ਕਾਫੀ ਗਿਆਨ ਸੀ। ਉਹਨਾਂ ਨੇ ਜਨਮ ਸਥਾਨ ਨੂੰ ਅੱਜ ਨਨਕਾਣਾ ਸਾਹਿਬ ਨਾਲ ਜਾਣਿਆ ਜਾਂਦਾ ਹੈ ਜੋ ਕਿ ਪਾਕਿਸਤਾਨ ਵਿੱਚ ਹੈ। ਲਹਿੰਦੇ ਪੰਜਾਬ ਤੋਂ ਸਾਡੇ ਸਹਿਯੋਗੀ ਜਨਾਬ ਮਸੂਦ ਮੱਲ੍ਹੀ ਵੱਲੋਂ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਦੀਆਂ ਤਿਆਰੀਆਂ ਤੇ ਸੰਗਤਾਂ ਦੇ ਉਤਸ਼ਾਹ ਨੂੰ ਬਿਆਨ ਕਰਦੀ ਇਹ ਖਾਸ ਪੇਸ਼ਕਾਰੀ ਸੁਣੋ....