ਭਾਰਤ-ਆਸਟ੍ਰੇਲੀਆ ਦੀ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਤੋਂ ਪਹਿਲਾਂ ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਡੇਮਿਅਨ ਫਲੇਮਿੰਗ ਨੇ ਕਿਹਾ ਕਿ ਭਾਰਤ ਕੋਲ ਹਮੇਸ਼ਾਂ ਹੀ ਮਹਾਨ ਬੱਲੇਬਾਜ਼ ਅਤੇ ਸਪਿਨਰ ਹੁੰਦੇ ਸਨ ਪਰ ਹੁਣ ਉਨ੍ਹਾਂ ਕੋਲ ਤੇਜ਼ ਗੇਂਦਬਾਜ਼ੀ ਦਾ 'ਪਾਵਰਹਾਊਸ' ਵੀ ਹੈ ਜੋ ਆਗਾਮੀ ਟੈਸਟ ਲੜੀ ਨੂੰ ਹੋਰ ਵੀ ਦਿਲਚਸਪ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਲੜੀ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਖਾਸ ਤੌਰ 'ਤੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾ ਉੱਤੇ ਹੋਣਗੀਆਂ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ, ਟੈਸਟ ਕ੍ਰਿਕਟ ਵਿੱਚ ਪ੍ਰਮੁੱਖ ਟਰਾਫੀਆਂ ਵਿੱਚੋਂ ਇੱਕ ਹੈ। ਜਾਣੋ, ਇੱਥੋਂ ਦੇ ਕ੍ਰਿਕਟਰਾਂ ਨੇ ਅਗਾਮੀ ਲੜੀ ਬਾਰੇ ਕੀ ਕਿਹਾ.....