ਲੇਬਰ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਦੋਬਾਰਾ ਚੁਣ ਕੇ ਆਉਂਦੀ ਹੈ ਤਾਂ ਹਰ ਸਾਲ ਅੱਧਾ-ਮਿਲੀਅਨ ਡਾਲਰ ਤੱਕ ਕਮਾਉਣ ਵਾਲੇ ਪਰਿਵਾਰਾਂ ਨੂੰ ਚਾਈਲਡ ਕੇਅਰ ਲਈ ਤਿੰਨ ਦਿਨਾਂ ਦੀ ਸਬਸਿਡੀ ਦਿੱਤੀ ਜਾਵੇਗੀ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ ਵਿੱਚ ਲੋਕਾਂ ਲਈ ਬਾਲ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਉਹ ਇੱਕ ਅਰਬ ਡਾਲਰ ਦੇ ਸ਼ੁਰੂਆਤੀ ਸਿੱਖਿਆ ਫੰਡ ਲਈ ਵੀ ਵਚਨਬੱਧ ਹਨ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਜਾਣੋ।