ਤਿੰਨ ਏਅਰਫੋਰਸ ਟਰਾਂਸਪੋਰਟ ਜਹਾਜ਼ ਅੱਜ ਆਸਟ੍ਰੇਲੀਆ ਤੋਂ ਵੈਨੂਆਟੂ ਲਈ ਰਵਾਨਾ ਹੋ ਰਹੇ ਹਨ, ਜਿਨ੍ਹਾਂ ਵਿੱਚ ਇੱਕ ਬਚਾਅ ਟੀਮ ਅਤੇ ਇੱਕ ਡਾਕਟਰੀ ਸਹਾਇਤਾ ਟੀਮ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਟਾਪੂ ਦੇਸ਼ ਵਿੱਚ ਪਹਿਲਾਂ 7.3 ਤੀਬਰਤਾ ਦੇ ਭੁਚਾਲ ਆਏ ਸਨ ਅਤੇ ਉਸ ਤੋਂ ਬਾਅਦ, ਇੱਕ ਹੋਰ 6.1 ਤੀਬਰਤਾ ਦੇ ਭੁਚਾਲ ਝਟਕਿਆਂ ਨੇ ਵੈਨੂਆਟੂ ਵਿੱਚ ਬਚਾਅ ਕਾਰਜਾਂ ਨੂੰ ਕਾਫੀ ਗੁੰਝਲਦਾਰ ਬਣਾ ਦਿੱਤਾ ਹੈ।