ਸਿਡਨੀ ਭਰ ਵਿੱਚ ਰੇਲ ਸੇਵਾਵਾਂ ਵਿੱਚ ਦੇਰੀ ਚੱਲ ਰਹੀ ਹੈ ਜਾਂ ਕਈ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਕਿਉਂਕਿ ਡਰਾਈਵਰਾਂ ਨੇ ਤਨਖਾਹ ਦੀ ਪੇਸ਼ਕਸ਼ ਨੂੰ ਲੈ ਕੇ ਇੱਕ ਉਦਯੋਗਿਕ ਕਾਰਵਾਈ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਹੈ। ਨਿਊ ਸਾਊਥ ਵੇਲਜ਼ ਸਰਕਾਰ ਨੇ ਚਾਰ ਸਾਲਾਂ ਵਿੱਚ 15 ਪ੍ਰਤੀਸ਼ਤ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਹੈ ਪਰ ਇਸ ਨਾਲ ਵੀ ਰੇਲ ਕਰਮਚਾਰੀਆਂ ਦੀ ਹੜਤਾਲ ਰੁੱਕ ਨਹੀਂ ਪਾਈ ਹੈ।