ਸਾਲ 2025 ਵਿੱਚ ਹੱਜ ਲਈ ਮੱਕਾ-ਮਦੀਨਾ ਜਾਣ ਵਾਲੇ ਪਾਕਿਸਤਾਨੀ ਨਾਗਰਿਕਾਂ ਲਈ ਪਾਕਿਸਤਾਨ ਸਰਕਾਰ ਨੇ ਅਹਿਮ ਫੈਸਲੇ ਲਏ ਹਨ। ਤਾਜ਼ਾ ਖ਼ਬਰ ਹੈ ਪਾਕਿਸਤਾਨ ਅਤੇ ਸਾਊਦੀ ਅਰਬ ਦੀਆਂ ਸਰਕਾਰਾਂ ਵਿਚਕਾਰ ਇੱਕ ਸਮਝੌਤਾ ਹੋਇਆ ਹੈ, ਜਿਸ ਤਹਿਤ ਸਾਊਦੀ ਅਰਬ ਸਰਕਾਰ ਨੇ ਪਾਕਿਸਤਾਨੀ ਹਾਜੀਆਂ ਲਈ ਮਿੰਨਾ ਦੇ ਮੈਦਾਨ ਦੇ ਨਜ਼ਦੀਕ ਰਹਿਣ ਲਈ ਸਸਤੇ ਮੁੱਲ ਉੱਤੇ ਜਗ੍ਹਾ ਦਾ ਪ੍ਰਬੰਧ ਕਰਨਾ ਹੈ। ਇਸ ਤੋਂ ਇਲਾਵਾ 40 ਦਿਨ ਦੀ ਥਾਂ 20-25 ਦਿਨਾਂ ਦਾ ਨਿੱਕਾ ਹੱਜ ਕਰਵਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਪਾਕਿਸਤਾਨੀ ਹਾਜੀ ਮਦੀਨੇ ਵਿੱਚ ਚਾਰ ਤੋਂ ਅੱਠ ਦਿਨਾਂ ਲਈ ਆਪਣੀ ਮਨਪਸੰਦ ਜਗ੍ਹਾ ਉੱਤੇ ਰੁਕ ਸਕਣਗੇ। ਕਾਬਿਲੇਗੌਰ ਹੈ ਕਿ ਇਸ ਵਰ੍ਹੇ ਪਾਕਿਸਤਾਨ ਤੋਂ 1,79,201 ਲੋਕਾਂ ਨੂੰ ਹੱਜ ’ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਹੱਜ ਲਈ ਸਾਊਦੀ ਅਰਬ ਜਾਣ ਵਾਲੇ ਇੱਕ ਵਿਅਕਤੀ ਦਾ ਖਰਚਾ ਸਾਢੇ 11 ਲੱਖ ਰੁਪਏ ਪਾਕਿਸਤਾਨੀ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...