ਹੈਲਥ ਕਲੀਨਿਕਾਂ ਦੇ ਸਾਲਾਨਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜੀਪੀ ਵਿਜ਼ਿਟ ਲਈ ਮਰੀਜ਼ ਦੀ ਜੇਬ ’ਚੋਂ ਹੋਣ ਵਾਲੇ ਖਰਚਿਆਂ ਵਿੱਚ ਵਾਧਾ ਹੋਇਆ ਹੈ ਕਿਉਂਕਿ ਮਰੀਜ਼ਾਂ ਨੂੰ ਮੈਡੀਕੇਅਰ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਵਾਲੇ ਕਲੀਨਿਕਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ। ਫੈਡਰਲ ਸਰਕਾਰ ਨੇ ਇਸ ਰਿਪੋਰਟ ’ਤੇ ਸਵਾਲ ਚੁੱਕਦਿਆਂ ਦਲੀਲ ਦਿੱਤੀ ਹੈ ਕਿ ਇਹ ਅੰਕੜੇ ਪੂਰੀ ਤਸਵੀਰ ਨਹੀਂ ਦਿਖਾ ਰਹੇ ਅਤੇ 'ਬਲਕ ਬਿਲਿੰਗ' ਦਾ ਲਾਭ ਲੈਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਰਵੇ ਰਿਪੋਰਟ ’ਤੇ ਟਿੱਪਣੀ ਕਰਦਿਆਂ ਵਿਰੋਧੀ ਧਿਰ ਨੇ ਵੀ ਸਰਕਾਰ ਨੂੰ ਘੇਰਿਆ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ