ਆਸਟ੍ਰੇਲੀਆ ‘ਚ ਗਰਮੀ ਦੀਆਂ ਛੁੱਟੀਆਂ ਵਿੱਚ ਜਦੋਂ ਕਾਰੋਬਾਰ ਅਤੇ ਕੰਮਕਾਜ ਹਰ ਪਾਸੇ ਲਗਭਗ ਠੰਡਾ ਹੁੰਦਾ ਹੈ, ਤਾਂ ਅਕਸਰ ਇਥੇ ਵਸੇ ਹੋਏ ਪ੍ਰਵਾਸੀ ਆਪਣੇ ਪਰਿਵਾਰ ਸਮੇਤ ਆਪਣੇ ਵਤਨ ਵੱਲ ਦਾ ਰੁਖ ਕਰ ਲੈਂਦੇ ਹਨ। ਕਿੰਨਾ ਅਹਿਮ ਹੁੰਦਾ ਹੈ ਆਸਟ੍ਰੇਲੀਆ ਦੇ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਉਸ ਧਰਤੀ ਨਾਲ ਜੋੜ ਕੇ ਰੱਖਣਾ, ਜਿਥੋਂ ਉਹਨਾਂ ਦੇ ਮਾਤਾ ਪਿਤਾ ਆਏ ਹਨ? ਇਹੀ ਜਾਨਣ ਦੀ ਕੋਸ਼ਿਸ਼ ਕੀਤੀ ਐਸ ਬੀ ਐਸ ਪੰਜਾਬੀ ਨੇ, ਇਨ੍ਹਾਂ ਛੁੱਟੀਆਂ ਵਿੱਚ ਪੰਜਾਬ ਜਾਣ ਵਾਲੇ ਕੁਝ ਪਰਿਵਾਰਾਂ ਨਾਲ ਗੱਲਬਾਤ ਕਰਕੇ। ਉਹਨਾਂ ਦੀ ਸੋਚ ਅਤੇ ਉਹਨਾਂ ਦੇ ਅਨੁਭਵ ਇਸ ਪੌਡਕਾਸਟ ਰਾਹੀਂ ਜਾਣੋ।