ਆਸਟ੍ਰੇਲੀਆ ਦੀ ਪ੍ਰੋ ਕਬੱਡੀ ਟੀਮ 'ਔਜ਼ੀ ਰੇਡਰਸ' ਦੇ ਕਪਤਾਨ ਅਤੇ ਸਾਬਕਾ ਏ ਐਫ ਐਲ ਖਿਡਾਰੀ ਜੌਸ਼ ਕੈਨੇਡੀ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿੱਚ ਕਬੱਡੀ ਦੇ ਹੋਰ ਮੁਕਾਬਲੇ ਕਰਵਾਏ ਜਾਣ ਨਾਲ ਅਤੇ ਬੱਚਿਆਂ ਵਿੱਚ ਇਸ ਇਸ ਖੇਡ ਦੀ ਜਾਗ ਲਾਏ ਜਾਣ ਨਾਲ ਇਹ ਖੇਡ ਆਸਟ੍ਰੇਲੀਆ ਵਿੱਚ ਹੋਰ ਉੱਨਤੀ ਕਰ ਸਕਦੀ ਹੈ। 28 ਦਸੰਬਰ ਨੂੰ ਮੈਲਬਰਨ ਦੇ ਜੌਨ ਕੇਨ ਐਰੀਨਾ ਵਿੱਚ ਆਪਣੇ ਪਹਿਲੇ ਅਧਿਕਾਰਤ ਮੈਚ ਵਿਚ ਉੱਤਰੀ ਔਜ਼ੀ ਰੇਡਰਸ ਦਾ ਸਾਹਮਣਾ ਭਾਰਤ ਦੇ ਸਾਬਕਾ ਕਬੱਡੀ ਖਿਡਾਰੀਆਂ ਦੀ ਟੀਮ ਪ੍ਰੋ ਕਬੱਡੀ ਆਲ ਸਟਾਰਜ਼ ਦੇ ਨਾਲ ਹੋਇਆ। ਟੀਮ ਔਜ਼ੀ ਰੇਡਰਸ ਵਿੱਚ ਆਸਟ੍ਰੇਲੀਆ ਦੀ ਬੇਹੱਦ ਪਸੰਦੀਦਾ ਖੇਡ ਏ ਐਫ ਐਲ ਦੇ ਸਾਬਕਾ ਖਿਡਾਰੀ ਸਨ ਜੋ ਪਿਛਲੇ ਕਰੀਬ ਦੋ ਮਹੀਨੇ ਤੋਂ ਇਸਦੀ ਤਿਆਰੀ ਕਰ ਰਹੇ ਸਨ। ਜੌਸ਼ ਕੈਨੇਡੀ ਦੇ ਕਬੱਡੀ ਦੀ ਖੇਡ ਪ੍ਰਤੀ ਪੈਦਾ ਹੋਏ ਲਗਾਅ ਅਤੇ ਅਨੁਭਵ ਇਸ ਪੌਡਕਾਸਟ ਰਾਹੀਂ ਜਾਣੋ।