ਸਰਕਾਰ ਦਾ ਕਹਿਣਾ ਹੈ ਕਿ ਨਾਗਰਿਕਤਾ ਸਮਾਰੋਹਾਂ ਬਾਰੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦੇ ਦਾਅਵੇ ਸਹੀ ਨਹੀਂ ਹਨ । ਪੀਟਰ ਡਟਨ ਨੇ ਗ੍ਰਹਿ ਮੰਤਰੀ ਟੋਨੀ ਬਰਕ 'ਤੇ ਰਾਜਨੀਤਿਕ ਲਾਭ ਲਈ ਵਾਧੂ ਨਾਗਰਿਕਤਾ ਸਮਾਰੋਹ ਕਰਵਾਉਣ ਦਾ ਦੋਸ਼ ਲਗਾਇਆ ਹੈ, ਅਤੇ ਕਿਹਾ ਹੈ ਕਿ ਉਹ ਮੁੱਖ ਚੋਣ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਨਾਗਰਿਕਤਾ ਪ੍ਰਾਪਤ ਕਰਵਾਉਣ ਲਈ ਜੋਰ ਲਗਾ ਰਹੇ ਹਨ, ਤਾਂ ਜੋ ਉਹ ਆਉਣ ਵਾਲੀਆਂ ਸੰਘੀ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਵੋਟ ਪਾ ਸਕਣ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।