ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਕੋਲ ਕੁਝ ਨਾ ਕੁਝ ਅਜਿਹਾ ਜ਼ਰੂਰ ਹੁੰਦਾ ਹੈ ਜੋ ਸਾਡੇ ਘਰਾਂ ਵਿੱਚ ਪਿਆ ਤਾਂ ਜਰੂਰ ਹੈ ਪਰ ਅਸੀਂ ਉਸਦੀ ਵਰਤੋਂ ਨਹੀਂ ਕਰ ਰਹੇ। ਹੁਣ ਆਸਟ੍ਰੇਲੀਆ ਦੀ ਇੱਕ ਦੁਕਾਨ ਵੱਖ-ਵੱਖ ਸਭਿਆਚਾਰਕ ਭਾਈਚਾਰਿਆਂ ਦੀਆਂ ਵਿਲੱਖਣ ਯਾਦਗਾਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਵਾਲੀ ਹੈ। ਇਸ ਰਾਹੀਂ ਲੋੜੀਂਦੇ ਲੋਕਾਂ ਲਈ ਪੈਸਾ ਵੀ ਇਕੱਠਾ ਕੀਤਾ ਜਾਵੇਗਾ। ਦਾਨ ਕੀਤੀਆਂ ਇਨ੍ਹਾਂ ਚੀਜ਼ਾਂ ਵਿੱਚ ਪੰਜਾਬੀ ਸੂਟ, ਸਾੜੀਆਂ ਦੇ ਨਾਲ ਨਾਲ ਰਵਾਇਤੀ ਭਾਂਡੇ, ਗੁੱਡੀਆਂ ਤੇ ਹੋਰ ਵੀ ਬਥੇਰਾ ਕੁਝ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੇਸ਼ਕਾਰੀ........