ਵੈਸਟਰਨ ਸਿਡਨੀ ਨਿਵਾਸੀ ਹਿੰਮਤ ਕੌਰ ਦੇ ਮਾਂ-ਬਾਪ ਜੈਸਮੀਤ ਕੌਰ ਅਤੇ ਜਗਦੀਪ ਸਿੰਘ ਆਸਟ੍ਰੇਲੀਆ ਵਿੱਚ ਵੱਡੇ ਹੋਏ ਹਨ ਅਤੇ ਜਦੋਂ ਆਪਣੀ 2 ਸਾਲ ਦੀ ਬੇਟੀ ਨੂੰ ਭਾਸ਼ਾ ਸਿਖਾਉਣ ਦੀ ਗੱਲ ਆਈ ਤਾਂ ਉਨ੍ਹਾਂ ਨੇ ਅੰਗਰੇਜ਼ੀ ਨਾਲੋਂ ਪੰਜਾਬੀ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਜਾਣ-ਬੁੱਝ ਕੇ ਹਿੰਮਤ ਨੂੰ ਅੰਗਰੇਜ਼ੀ ਨਾਲੋਂ ਪੰਜਾਬੀ ਪਹਿਲਾਂ ਸਿਖਾਈ ਤਾਂ ਜੋ ਉਸ ਦਾ ਬਚਪਨ ਤੋਂ ਹੀ ਮਾਂ ਬੋਲੀ, ਸੱਭਿਆਚਾਰ, ਧਰਮ ਅਤੇ ਆਪਣੇ ਬਜ਼ੁਰਗਾਂ ਨਾਲ ਰਿਸ਼ਤਾ ਜੁੜਿਆ ਰਹੇ। ਪੂਰੀ ਗੱਲ ਬਾਤ ਇਸ ਆਡੀਉ ਵਿੱਚ ਸੁਣੋ।