ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਡਾਰ ਨੇ ਨਿਊਯਾਰਕ ਵਿੱਚ ਰਾਜਦੂਤ ਪੱਧਰ 'ਤੇ ਹੋਏ OIC (Organization of Islamic Cooperation) ਸਮੂਹ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਇਸਾਕ ਡਾਰ ਨੇ ਕਿਹਾ ਕਿ ਗਾਜ਼ਾ ਜੰਗ ਨੇ ਫਿਲੀਸਤਿਨੀ ਲੋਕਾਂ ਲਈ ਵਿਨਾਸ਼ਕਾਰੀ ਨਤੀਜੇ ਪੈਦਾ ਕੀਤੇ ਹਨ। ਡਿਪਟੀ ਪ੍ਰਧਾਨ ਮੰਤਰੀ ਨੇ ਫਿਲੀਸਤਿਨੀਆਂ ਨੂੰ ਉਨ੍ਹਾਂ ਦੇ ਵਤਨ ਤੋਂ ਬਾਹਰ ਕੱਢਣ ਦੇ ਸੁਝਾਵਾਂ ਦ ਕਰੜੇ ਤਰੀਕੇ ਨਾਲ ਵਿਰੋਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦੋ-ਰਾਸ਼ਟਰੀ ਹੱਲ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ OIC ਨੂੰ ਫਿਲੀਸਤੀਨੀਆਂ ਨੂੰ ਉਨ੍ਹਾਂ ਦੇ ਦੇਸ਼ ਤੋਂ ਬਾਹਰ ਕੱਢਣ ਦੇ ਸੁਝਾਵਾਂ ਦਾ “ਕਰੜੇ ਤਰੀਕੇ ਨਾਲ ਵਿਰੋਧ” ਕਰਨਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਰਿਪੋਰਟ...